ਗੁਰਬਾਨੀ ਵਿਚ ਸਿਮਰਨ ਉਤੇ ਬੜਾ ਜੋਰ ਹੈ। ਸਿਮਰਨ ਹੀ ਸਬ ਤੋ ਵੱਡੀ ਕਰਾਮਾਤ ਹੈ। ਸਿਮਰਨ ਮਨ ਦੇ ਫੁਰਨਿਆ ਨੂੰ ਕਟ ਕੇ ਸਾਨੂੰ ਅਥਾਹ ਆਨੰਦ ਵਿਚ ਜੋੜ ਦਿੰਦਾ ਹੈ। ਦਰਅਸਲ ਆਨੰਦ ਤਾ ਪਹਿਲਾ ਹੀ ਸਾਡਾ ਸੁਭਾਵ ਹੈ, ਉਹ ਹੀ ਸਾਡਾ ਆਪਾ ਹੈ। ਉਹ ਅਮਰ ਹੈ। ਪਰ ਅਸੀ ਸਰੀਰ ਨੂੰ ਅਤੇ ਮਨ ਨੂੰ ਮੈ ਮਨਦੇ ਹਾ ਜੋ ਸਾਡਾ ਅਗਿਾਆਨ ਹੈ ।
ਹੁਨ ਸਤਿਗੁਰ ਉਤੇ ਸਰਧਾ ਰਖ ਕੇ ਜਦੋ ਜਗਿਆਸੂ ਨਾਮ ਦਾ ਸਿਮਰਨ ਕਰਦਾ ਹੈ , ਇਹ ਪਹਿਲਾ ਜਾਪ ਦੀ ਸਟੇਜ ਹੈ।
1. ਪਹਿਲੀ ਸਟੇਜ ਨੂੰ ਬੈਖਰੀ ਕਹਿੰਦੇ ਹਨ, ਭਾਵ ਕੇ ਮੁੰਹ ਨਾਲ ( ਜੁਬਾਨ) ਨਾਲ ਜਾਪ ਕਰੀਦਾ ਹੈ। ਏਥੇ ਸੁਰਤ ਅਤੇ ਸਬਦ ਨੂੰ ਜੋੜ ਕੇ ਰਖਣ ਦੀ ਲੋੜ ਹੈ । ਇਸ ਤਰਾ ਨਾਲ ਸਾਲ ਦੋ ਸਾਲ ਕਰਨ ਉਪਰਾੰਤ ਜਾਪ ਮਾਨਸਿਕ ਹੋ ਜਾੰਦਾ ਹੈ।
2. ਮਧਿਅਮਾ.- ਇਥੇ ਜਾਪ ਮਾਨਸਿਕ ਹੋ ਜਾੰਦਾ ਹੈ। ਸੁਰਤ ਅਤੇ ਸਬਦ ਦੇ ਮੇਲ ਨਾਲ , ਸਾਨੂੰ ਸੰਤ ਨਿੱਕਾ ਸਿੰਘ ਜੀ ਦਸਦੇ ਹੂੰਦੇ ਸਨ ਕਿ ਧਿਆਨ ਅਪਨੇ ਇਸਟ ਦੀ ਫੋਟੋ ਦਾ ਰਖਣਾ ਚਾਹੀਦਾ ਹੈ। ਇਸ ਤਰ੍ਹਾਂ ਨਾਲ ਧਿਆਨ ਬਾਹਰ ਭਜਦਾ ਨਹੀ ।
3-ਪਸਿਅੰਤੀ- ਇਹ ਸੰਸਕਰਿਤ ਦਾ ਸਬਦ ਹੈ। ਭਾਵ ਕਿ ਦੇਖਨਾ , ਹੁਣ ਤੁਸੀ ਦੇਖਨ ਵਾਲੇ ਹੋ ਗਏ , ਭਾਵ ਕੇ ਮਨ ਜਾਪ ਕਰ ਰਹਿਆ ਹੈ ਤੁਸੀ ਇਸ ਦੇ ( observer) ਹੋ ਗਏ । ਇਹ ਦੇਖਨ ਵਾਲਾ ਹੀ ਤਾ ਰੱਬ ਸੀ ਤੁਹਾਡੇ ਅੰਦਰ। ਇਥੇ ਆਨੰਦ ਬਹੁਤ ਵੱਧ ਜਾੰਦਾ ਹੈ। ਇਹ ਹੀ ਜੀਵਨ ਮੁਕਤੀ ਹੈ।
ਪਰ੍ਹਾ- ਹੁਣ ਇਹ ਤਾ ਮਹਾਪੁਰਸ਼ ਦੀ ਅਵਸਥਾ ਦਸਦੇ ਹਨ। ਇਹਦੇ ਬਾਰੇ ਕੁਝ ਨਹੀ ਕਹਿ ਸਕਦੇ। ਇਹ ਗੁੰਗੇ ਦੀ ਮਠਿਆਈ ਹੈ। ਪਰ ਇਹ ਸਾਰਾ ਕੰਮ ਸਤਿਗੁਰੂ ਦੀ ਕਿਰਪਾ ਨਾਲ ਹੋਣਾ ਹੈ।
ਇਕ ਓਕਾਰ ਸਤਿਗੁਰ ਪ੍ਰਸਾਦ।